11.07.2022 ਨੂੰ ਮੁੱਖ ਮੰਤਰੀ ਪੰਜਾਬ ਅਤੇ ਪੁਬਲਿਕ ਐਕਸ਼ਨ ਕਮੇਟੀ (PAC) ਵਿਚਕਾਰ ਹੋਈ ਮੀਟਿੰਗ ਵਿੱਚ ਲਏ ਗਏ ਫੈਂਸਲੇ ਮੁਤਾਬਿਕ ਮੱਤੇਵਾੜਾ ਵਿਖੇ ਬਣਨ ਵਾਲੇ Biodiversity Park ਦੀ ਜਮੀਨ ਕਬਜਿਆਂ ਤੋਂ ਬਚਾਉਣ ਸੰਬੰਧੀ।

Forums Panjab Government Institutes Panjab CM 11.07.2022 ਨੂੰ ਮੁੱਖ ਮੰਤਰੀ ਪੰਜਾਬ ਅਤੇ ਪੁਬਲਿਕ ਐਕਸ਼ਨ ਕਮੇਟੀ (PAC) ਵਿਚਕਾਰ ਹੋਈ ਮੀਟਿੰਗ ਵਿੱਚ ਲਏ ਗਏ ਫੈਂਸਲੇ ਮੁਤਾਬਿਕ ਮੱਤੇਵਾੜਾ ਵਿਖੇ ਬਣਨ ਵਾਲੇ Biodiversity Park ਦੀ ਜਮੀਨ ਕਬਜਿਆਂ ਤੋਂ ਬਚਾਉਣ ਸੰਬੰਧੀ।

  • This topic is empty.
  • Post
    Admin
    Keymaster
    none
    ਸਰਦਾਰ ਭਗਵੰਤ ਸਿੰਘ ਮਾਨ ਜੀ,
    ਮਾਨਯੋਗ ਮੁੱਖਮੰਤਰੀ,

    ਪਜਾਬ

    ਵਿਸ਼ਾ: 11.07.2022 ਨੂੰ ਮੁੱਖ ਮੰਤਰੀ ਪੰਜਾਬ ਅਤੇ ਪੁਬਲਿਕ ਐਕਸ਼ਨ ਕਮੇਟੀ (PAC) ਵਿਚਕਾਰ ਹੋਈ ਮੀਟਿੰਗ ਵਿੱਚ ਲਏ ਗਏ ਫੈਂਸਲੇ ਮੁਤਾਬਿਕ ਮੱਤੇਵਾੜਾ ਵਿਖੇ ਬਣਨ
    ਵਾਲੇ Biodiversity Park ਦੀ ਜਮੀਨ ਕਬਜਿਆਂ ਤੋਂ ਬਚਾਉਣ ਸੰਬੰਧੀ।

    ਸਤਿ ਸ੍ਰੀ ਆਕਾਲ
    ਇਸ ਸ਼ਿਕਾਇਤ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ:

    1. ਮੱਤੇਵਾੜਾ ਟੈਕਸਟਾਇਲ ਪਾਰਕ ਨੂੰ ਰੱਦ ਕਰਨ ਸੰਬੰਧੀ 11072022 ਨੂੰ ਪੰਜਾਬ ਸਰਕਾਰ ਅਤੇ ਪੁਬਲਿਕ ਐਕਸ਼ਨ ਕਮੇਟੀ (PAC) ਵਿਚਕਾਰ ਹੋਈ ਮੀਟਿੰਗ ਵਿੱਚ ਲਏ ਗਏ
    ਫੈਂਸਲੇ ਮੁਤਾਬਿਕ ਮੱਤੇਵਾੜਾ ਵਿਖੇ ਬਣਨ ਵਾਲੇ Biodiversity Park ਵਾਸਤੇ ਜਿਹੜੀ ਆਲੂ ਬੀਜ ਫਾਰਮ, ਪਸ਼ੂ ਪਾਲਣ ਵਿਭਾਗ ਅਤੇ ਬਾਕੀ ਹੋਰ ਸਰਕਾਰੀ ਵਿਭਾਗਾਂ ਦੀ ਬੇ-ਅਬਾਦ
    ਜਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਪਤਾ ਲਗਾ ਹੈ ਕਿ ਉਸ ਉੱਪਰ ਐਮ ਐਲ਼ ਏ ਵੱਲੋਂ ਆਪਣੇ ਹੱਥਠੋਕੇ ਜਗਦੇਵ ਸਿੰਘ ਦੇ ਰਾਹੀਂ ਬਾਹਰਲੇ ਬੰਦਿਆਂ ਤੋਂ ਨਾਜਾਇਜ਼ ਕਬਜੇ ਕਰਵਾ
    ਕੇ ਕਣਕ ਦੀ ਬਿਜਾਈ ਕਰਵਾ ਦਿੱਤੀ ਗਈ ਹੈ ਜੀ।

    2. ਇਥੇ ਜ਼ਿਕਰਯੋਗ ਹੈ ਕਿ ਸਿਰਫ ਪਿੰਡ ਸੇਖੇਵਾਲ ਦੀ ਪੰਚਾਇਤੀ ਜ਼ਮੀਨ ਉੱਪਰ ਪਿੰਡ ਦੇ ਬੇਜ਼ਮੀਨੇ ਦਲਿਤ ਪਰਿਵਾਰ ਦਹਾਕਿਆਂ ਤੋਂ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਵਾਹੀ ਕਰ
    ਰਹੇ ਹਨ ਨਾਕਿ ਬਾਕੀ ਸਰਕਾਰੀ ਜਮੀਨ ਉੱਪਰ ਅਤੇ 1! ਜੁਲਾਈ 2022 ਨੂੰ ਮੱਤੇਵਾੜਾ ਦੇ ਮੁੱਦੇ ਤੇ ਪਬਲਿਕ ਐਕਸ਼ਨ ਕਮੇਟੀ ਵਲੋਂ ਪੰਚਾਇਤੀ ਜਮੀਨਾਂ ਵਾਪਿਸ ਕਰਨ ਦੇ ਮੁੱਦੇ ਨੂੰ ਲੈਕੇ
    ਤੁਸੀ ਜਮੀਨਾਂ ਵਾਪਿਸ ਕਰਨ ਬਾਰੇ ਪੁੱਡਾ ਅਤੇ ਗਲਾਡਾ ਦੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ ਜਿਹੜਾ ਕੰਮ ਅਜੇ ਤੱਕ ਪੂਰਾ ਨਹੀਂ ਹੋ ਸਕਿਆ।

    3. ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਤੁਹਾਡੀ ਸਰਕਾਰ ਦਾ ਹਮੇਸ਼ਾ ਇਹ ਪੱਖ ਰਿਹਾ ਹੈ ਕਿ ਕਾਨੂੰਨ ਸਾਰਿਆਂ ਲਈ ਇੱਕ ਹੈ ਅਤੇ ਚਾਹੇ ਉਹ ਆਮ ਆਦਮੀ ਸਰਕਾਰ ਦਾ ਮੰਤਰੀ ਵੀ ਰਿਹਾ
    ਹੋਵੇ, ਉਸ ਤੇ ਬਣਦੀ ਕਰਵਾਈ ਕੀਤੀ ਗਈ ਹੈ। ਜੇਕਰ ਪੰਜਾਬ ਸਰਕਾਰ ਇਹ ਜਮੀਨ ਖਾਲੀ ਨਹੀਂ ਕਰਵਾਉਂਦੀ ਤਾਂ ਤੁਹਾਡੇ ਵਲੋਂ ਕਬਜ਼ਾਧਾਰੀਆਂ ਤੋਂ ਸਰਕਾਰੀ ਜਮੀਨਾਂ ਖਾਲੀ
    ਕਰਵਾਉਣ ਲਈ ਚਲਾਈ ਗਈ ਮੁਹਿੰਮ ਉੱਤੇ ਵੱਡਾ ਸਵਾਲ ਪੈਦਾ ਕਰੇਗਾ। ਅਸੀ ਆਸ ਕਰਦੇ ਹਾਂ ਕਿ ਮੱਤੇਵਾੜਾ ਜੰਗਲਾਂ ਦੇ ਲਾਗੇ ਪੈਂਦੀ ਵੱਖ ਵੱਖ ਵਿਭਾਗਾਂ ਤੋਂ ੧੩੧੪੦ ਹੋਈ
    ਲੱਗਭਗ 500 ਕਿੱਲੇ ਜਮੀਨ ਉੱਤੇ ਨਾਜਾਇਜ਼ ਕਬਜੇ ਬਿਨਾਂ ਕਿਸੇ ਦੇਰੀ ਤੋਂ ਛੁਡਾਏ ਜਾਣਗੇ ਅਤੇ Biodiversity Park ਨੂੰ ਹਕੀਕਤ ਚ ਲਿਆਂਦਾ ਜਾਵੇਗਾ।

    ਕਿਰਪਾ ਕਰਕੇ ਮੌਕਾ ਦੇਖ ਕੇ ਬਿਨਾਂ ਕਿਸੇ ਦੇਰੀ ਤੋਂ ਆਲੂ ਬੀਜ਼ ਫਾਰਮ, ਪਸ਼ੂ ਪਾਲਣ ਵਿਭਾਗ, ਬਾਗਵਾਨੀ ਆਦਿ ਦੀ ਸਰਕਾਰੀ ਜਮੀਨ ਤੋਂ ਤਾਜ਼ੇ ਹੋਏ ਨਜ਼ਾਇਜ ਕਬਜੇ
    ਛਡਾਏ ਜਾਣ ਜੀ ਅਤੇ ਪਿੰਡ ਸੇਖੇਵਾਲ ਦੀ ਪੰਚਾਇਤੀ ਜਮੀਨ ਪੰਚਾਇਤ ਨੂੰ ਵਾਪਿਸ ਕਰਨ ਦੀ ਕਾਗਜੀ ਕਰਵਾਈ ਪੂਰੀ ਕੀਤੀ ਜਾਵੇ।

    ਧੰਨਵਾਦ ਸਹਿਤ,

    ਆਪ ਜੀ ਦੇ ਸ਼ੁਭਚਿੰਤਕ

    ਕੁਲਦੀਪ ਸਿੰਘ ਖਹਿਰਾ
    ਮ: 9855544433

    ਇੰਜ. ਜਸਕੀਰਤ ਸਿੰਘ
    ਮ. 98157 81629

    ਡਾ. ਅਮਨਦੀਪ ਸਿੰਘ ਬੈਂਸ
    ਮ. 99145 20099

    ਇੰਜ. ਕਪਿਲ ਅਰੋੜਾ
    ਮ: 9872007872

     

    ਮੈਂਬਰ

    ਪਬਲਿਕ ਐਕਸ਼ਨ ਕਮੇਟੀ
    #561-1., ਮਾਡਲ ਟਾਊਨ
    ਲੁਧਿਆਣਾ

    Mattewara letter to CP-1

    0
    0
  • You must be logged in to reply to this topic.